ਆਂਗਣਵਾੜੀ ਕਮੇਟੀਆਂ, ਲਾਭਾਰਥੀਆਂ ਅਤੇ ਫ੍ਰੰਟਲਾਇਨ ਵਰਕਰਾਂ ਨੇ ਪੋਸ਼ਣ, ਸਵੱਛਤਾ, ਮਾਤਾਵਾਂ ਦੀ ਸਿਹਤ ਅਤੇ ਬਾਲ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ ਵਿੱਚ ਹਿੱਸਾ ਲਿਆ
ਰਾਸ਼ਟਰੀ ਪੋਸ਼ਣ ਮਾਹ 2026 ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਸ਼ਹਿਰ ਦੇ ਵਿਭਿੰਨ ਖੇਤਰਾਂ ਵਿੱਚ ਪੋਸ਼ਣ ਜਾਗਰੂਕਤਾ ਅਤੇ ਸਮੁਦਾਇਕ ਭਾਗੀਦਾਰੀ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ। ਇਨ੍ਹਾਂ ਗਤੀਵਿਧੀਆਂ ਵਿੱਚ ਆਹਾਰ ਵਿੱਚ ਵਿਵਿਧਤਾ, ਉਚਿਤ ਪ੍ਰੋਟੀਨ, ਸੁਰੱਖਿਅਤ ਭੋਜਨ ਤਿਆਰ ਕਰਨ ਦੀਆਂ ਆਦਤਾਂ, ਮਾਤਾਵਾਂ ਦੀ ਸਿਹਤ ਅਤੇ ਬੱਚਿਆਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ।
ਸਰਕਲ-52 ਵਿੱਚ ਆਂਗਣਵਾੜੀ ਮੈਨੇਜਮੈਂਟ ਕਮੇਟੀ (ਏਐੱਮਸੀ) ਦੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦਾ ਉਦੇਸ਼ ਪੋਸ਼ਣ ਅਤੇ ਬਾਲ ਵਿਕਾਸ ਵਿੱਚ ਸਮੁਦਾਇਕ ਭਾਗੀਦਾਰੀ ਅਤੇ ਸਮੂਹਿਕ ਜ਼ਿੰਮੇਦਾਰੀ ਨੂੰ ਮਜ਼ਬੂਤ ਕਰਨਾ ਸੀ। ਮੀਟਿੰਗ ਵਿੱਚ ਪੋਸ਼ਣ ਨਾਲ ਜੁੜੇ ਮੁੱਦਿਆਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਚਲ ਰਹੀਆਂ ਵਿਭਿੰਨ ਗਤੀਵਿਧੀਆਂ ‘ਤੇ ਚਰਚਾ ਕੀਤੀ ਗਈ।
“ਆਹਾਰ ਵਿੱਚ ਵਿਵਿਧਤਾ ਅਤੇ ਉਚਿਤ ਪ੍ਰੋਟੀਨ” ਵਿਸ਼ੇ ਦੇ ਤਹਿਤ, ਡੀਐੱਮਸੀ (DMC) ਪਿੰਡ ਵਿਖੇ ਸੁਰੱਖਿਅਤ ਅਤੇ ਸਵੱਛ ਤਰੀਕੇ ਨਾਲ ਭੋਜਨ ਤਿਆਰ ਕਰਨ ਦਾ ਪ੍ਰਦਰਸ਼ਨ ਕੀਤਾ ਗਿਆ। ਲਾਭਾਰਥੀਆਂ ਨੂੰ ਸਾਫ਼-ਸਫ਼ਾਈ, ਵਿਅਕਤੀਗਤ ਸਵੱਛਤਾ, ਭੋਜਨ ਦੀ ਸੁਰੱਖਿਅਤ ਸੰਭਾਲ਼ ਅਤੇ ਸਵੱਛ ਤਰੀਕੇ ਨਾਲ ਖਾਣਾ ਪਕਾਉਣ ਬਾਰੇ ਜਾਗਰੂਕ ਕੀਤਾ ਗਿਆ। ਏਐੱਨਐੱਮ ਨੇ ਵੀ ਭੋਜਨ ਤਿਆਰ ਕਰਦੇ ਸਮੇਂ ਸਵੱਛਤਾ ਬਣਾਈ ਰੱਖਣ ਅਤੇ ਬੱਚਿਆਂ ਤੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਉਪਲਬਧ ਕਰਵਾਉਣ ਦੇ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ।
ਇੰਡਸਟ੍ਰੀਅਲ ਏਰੀਆ ਵਿਖੇ ਤਾਜ਼ਾ ਅਤੇ ਗਰਮ ਪਕਾਏ ਹੋਏ ਭੋਜਨ (ਐੱਚਸੀਐੱਮ) ਤਿਆਰ ਕਰਨ ਦ ਪ੍ਰਦਰਸ਼ਨ ਅਤੇ ਪੋਸ਼ਣ ਜਾਗਰੂਕਤਾ ਗਤੀਵਿਧੀ ਆਯੋਜਿਤ ਕੀਤੀ ਗਈ। ਇਸ ਵਿੱਚ ਬੱਚਿਆਂ ਨੂੰ ਤਾਜ਼ਾ, ਪੌਸ਼ਟਿਕ ਅਤੇ ਸਵੱਛ ਤਰੀਕੇ ਨਾਲ ਤਿਆਰ ਭੋਜਨ ਦੇਣ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਨਾਲ ਹੀ, ਬੱਚਿਆਂ ਦੇ ਤੰਦਰੁਸਤ ਵਿਕਾਸ ਅਤੇ ਵਾਧੇ ਵਿੱਚ ਸੰਤੁਲਿਤ ਆਹਾਰ ਦੀ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਬਾਪੂਧਾਮ ਵਿਖੇ ਆਯੁਸ਼ ਅਤੇ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ (ਪੀਐੱਮਐੱਮਵੀਵਾਈ) ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਵਿੱਚ ਲਾਭਾਰਥੀਆਂ ਨੂੰ ਸਿਹਤ ਅਤੇ ਪੋਸ਼ਣ ਦੇ ਨਾਲ ਸਬੰਧਿਤ ਜਾਣਕਾਰੀ ਦਿੱਤੀ ਗਈ। ਨਾਲ ਹੀ, ਪੀਐੱਮਐੱਮਵੀਵਾਈ ਦੇ ਲਾਭ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵੀ ਦੱਸਿਆ ਗਿਆ।
ਡਿਜੀਟਲ ਰਿਪੋਰਟਿੰਗ ਨੂੰ ਮਜ਼ਬੂਤ ਕਰਨ ਅਤੇ ਸੇਵਾਵਾਂ ਦੀ ਬਿਹਤਰ ਡਿਲਿਵਰੀ ਲਈ, ਸਨੇਹਾਲਯ, ਮਲੋਆ ਵਿਖੇ ਆਂਗਣਵਾੜੀ ਵਰਕਰਾਂ ਅਤੇ ਫੀਲਡ ਸੁਪਰਵਾਇਜ਼ਰਾਂ ਲਈ ਅੱਪਡੇਟਡ ਪੋਸ਼ਣ ਟ੍ਰੈਕਰ ਐਪਲੀਕੇਸ਼ਨ ‘ਤੇ ਰਿਫਰੈਸ਼ਰ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਇਸ ਤੋਂ ਇਲਾਵਾ, ਜਾਗਰੂਕਤਾ ਗਤੀਵਿਧੀਆਂ ਅਤੇ ਘਰ-ਘਰ ਜਾ ਕੇ ਸੰਪਰਕ ਜ਼ਰੀਏ ਲਾਭਾਰਥੀਆਂ ਨੂੰ ਕਿਚਨ ਗਾਰਡਨ, ਸੂਖਮ ਪੋਸ਼ਕ ਤੱਤਾਂ, ਤੰਦਰੁਸਤ ਆਹਾਰ, ਅਨੀਮੀਆ ਦੀ ਰੋਕਥਾਮ, ਓਆਰਐੱਸ, ਬ੍ਰੈਸਟ ਫੀਡਿੰਗ, ਜੀਵਨ ਦੇ ਪਹਿਲੇ 1,000 ਦਿਨਾਂ ਅਤੇ ਸਮੇਂ ‘ਤੇ ਟੀਕਾਕਰਣ ਬਾਰੇ ਜਾਗਰੂਕ ਕੀਤਾ ਗਿਆ।
‘ਪੋਸ਼ਣ ਮਾਹ 2026’ ਦੇ ਤਹਿਤ ਆਯੋਜਿਤ ਇਨ੍ਹਾਂ ਗਤੀਵਿਧੀਆਂ ਵਿੱਚ ਪੋਸ਼ਣ, ਆਹਾਰ ਵਿਵਿਧਤਾ, ਉਚਿਤ ਪ੍ਰੋਟੀਨ, ਸਵੱਛਤਾ ਅਤੇ ਸਮੁਦਾਇਕ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ, ਤਾਕਿ ਬੱਚਿਆਂ ਤੇ ਪਰਿਵਾਰਾਂ ਵਿੱਚ ਬਿਹਤਰ ਪੋਸ਼ਣ ਸੁਨਿਸ਼ਚਿਤ ਕਰਨ ਦੇ ਨਾਲ-ਨਾਲ ਬੱਚਿਆਂ ਦੇ ਤੰਦਰੁਸਤ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ।


