ਪ੍ਰਾਪਤ ਹੋਈਆਂ ਬੇਨਤੀਆਂ ਦੇ ਮੱਦੇਨਜ਼ਰ ਅਤੇ ਵਿਆਪਕ ਜਨ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ, ਚੰਡੀਗੜ੍ਹ ਪ੍ਰਸ਼ਾਸਨ ਨੇ ਦੀਵਾਲੀ ਦੇ ਤਿਉਹਾਰ, 2026 ਦੇ ਦੌਰਾਨ ਕੇਵਲ ਸੀਐੱਸਆਈਆਰ-ਨੀਰੀ/ਐੱਨਈਈਆਰਆਈ ਦੁਆਰਾ ਪ੍ਰਮਾਣਿਤ ਵਾਤਾਵਰਣ-ਅਨੁਕੂਲ ਗ੍ਰੀਨ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਪਟਾਕੇ ਲਾਇਸੈਂਸ ਜਾਰੀ ਕਰਨ ਹਿਤ ਅਰਜ਼ੀਆਂ ਜਮ੍ਹਾਂ ਕਰਨ ਦੀਆਂ ਮਿਤੀਆਂ ਵਧਾਉਣ ਦਾ ਨਿਰਣਾ ਲਿਆ ਹੈ।
ਗ੍ਰੀਨ ਪਟਾਕਿਆਂ ਦੀ ਵਿਕਰੀ ਲਈ ਅਸਥਾਈ ਪਟਾਕੇ ਲਾਇਸੈਂਸ ਪ੍ਰਾਪਤ ਕਰਨ ਦੇ ਇੱਛੁਕ ਬਿਨੈਕਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸੇਵਾ ਪੋਰਟਲ chandigarhservices.chd.gov.in ਦੇ ਜ਼ਰੀਏ ਔਨਲਾਇਨ
ਆਪਣੀਆਂ ਅਰਜ਼ੀਆਂ
ਜਮ੍ਹਾਂ ਕਰਵਾ ਸਕਦੇ ਹਨ।
ਮਹੱਤਵਪੂਰਨ ਮਿਤੀਆਂ ਅਤੇ ਵਿਵਰਣ
ਔਨਲਾਇਨ ਅਰਜ਼ੀ ਵਿੰਡੋ ਦੀ ਅਵਧੀ: 7 ਸਤੰਬਰ, 2026, ਸਵੇਰੇ 9:00 ਵਜੇ ਤੋਂ 12 ਸਤੰਬਰ, 2026, ਸ਼ਾਮ 5:00 ਵਜੇ ਤੱਕ
ਅਰਜ਼ੀ ਫੀਸ: ₹500 ਪ੍ਰਤੀ ਸਾਇਟ (ਵਾਪਸੀਯੋਗ ਨਹੀਂ)
ਡ੍ਰਾਅ ਦੀ ਮਿਤੀ ਅਤੇ ਸਮਾਂ: 14 ਸਤੰਬਰ, 2026, ਸ਼ਾਮ 4:00 ਵਜੇ
ਸਥਾਨ: ਬਾਲ ਭਵਨ, ਸੈਕਟਰ 23, ਚੰਡੀਗੜ੍ਹ
ਇਜਾਜ਼ਤਸ਼ੁਦਾ ਪਟਾਕੇ: ਕੇਵਲ ਸੀਐੱਸਆਈਆਰ-ਨੀਰੀ/ਐੱਨਈਈਆਰਆਈ ਦੁਆਰਾ ਪ੍ਰਮਾਣਿਤ ਵਾਤਾਵਰਣ-ਅਨੁਕੂਲ ਗ੍ਰੀਨ ਪਟਾਕੇ
ਅਸਥਾਈ ਗ੍ਰੀਨ ਪਟਾਕੇ ਲਾਇਸੈਂਸਾਂ ਦੀ ਅਲਾਟਮੈਂਟ ਨਾਲ ਸਬੰਧਿਤ ਵਿਸਤ੍ਰਿਤ ਨਿਯਮ ਅਤੇ ਸ਼ਰਤਾਂ, ਦਿਸ਼ਾ-ਨਿਰਦੇਸ਼ ਅਤੇ ਪ੍ਰਕਿਰਿਆ ਉਪਰੋਕਤ ਪੋਰਟਲ ‘ਤੇ ਉਪਲਬਧ ਹਨ। ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਇਹ ਸੁਨਿਸ਼ਚਿਤ ਕਰਨ ਕਿ ਉਨ੍ਹਾਂ ਦੀਆਂ ਅਰਜ਼ੀਆਂ ਪੂਰੀਆਂ ਹੋਣ ਅਤੇ ਨਿਰਧਾਰਿਤ ਸਮਾਂ-ਸੀਮਾ ਦੇ ਅੰਦਰ ਜਮ੍ਹਾਂ ਕਰਵਾਈਆਂ ਜਾਣ।
ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਜਨ ਹਿਤ ਵਿੱਚ ਜ਼ਰੂਰੀ ਸਮਝੇ ਜਾਣ ‘ਤੇ ਉਹ ਕਿਸੇ ਵੀ ਪੜਾਅ ‘ਤੇ ਨਿਰਧਾਰਿਤ ਸਮਾਂ-ਸਾਰਣੀ ਜਾਂ ਪ੍ਰਕਿਰਿਆ ਵਿੱਚ ਬਦਲਾਅ ਕਰਨ ਜਾਂ ਡ੍ਰਾਅ ਰੱਦ ਕਰਨ ਦਾ ਅਧਿਕਾਰ ਸੁਰੱਖਿਅਤ ਰੱਖਦਾ ਹੈ।
ਨਾਗਰਿਕਾਂ ਅਤੇ ਸੰਭਾਵਿਤ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲਾਇਸੈਂਸ ਪ੍ਰਕਿਰਿਆ ਨਾਲ ਸਬੰਧਿਤ ਪ੍ਰਮਾਣਿਕ ਅਤੇ ਨਵੀਨਤਮ ਜਾਣਕਾਰੀ ਲਈ ਕੇਵਲ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰਿਤ ਪੋਰਟਲ ‘ਤੇ ਹੀ ਭਰੋਸਾ ਕਰਨ।
