ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਦੀਵਾਲੀ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਚਾਰ ਭਲਾਈ ਸੰਸਥਾਵਾਂ ਦਾ ਦੌਰਾ ਕੀਤਾ। ਇਨ੍ਹਾਂ ਵਿੱਚ ਸੈਕਟਰ 26 ਸਥਿਤ ਨਾਰੀ ਨਿਕੇਤਨ; ਸੈਕਟਰ 15 ਸਥਿਤ ਆਸ਼ਿਯਾਨਾ ਅਤੇ ਸਨੇਹਾਲਯ ਫੌਰ ਗਰਲਸ; ਸੈਕਟਰ 15 ਸਥਿਤ ਸੀਨੀਅਰ ਸਿਟੀਜ਼ਨਜ਼ ਹੋਮ ਅਤੇ ਸੈਕਟਰ 47 ਸਥਿਤ ਚੰਡੀ ਕੁਸ਼ਠ ਆਸ਼ਰਮ ਸ਼ਾਮਲ ਹਨ। ਇਸ ਦੌਰਾਨ ਉਨ੍ਹਾਂ ਨੇ ਉੱਥੇ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ, ਅਨੁਭਵਾਂ, ਚੁਣੌਤੀਆਂ ਅਤੇ ਇੱਛਾਵਾਂ ਬਾਰੇ ਜਾਣਿਆਂ। ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਮਠਿਆਈਆਂ ਵੀ ਸਾਂਝੀਆਂ ਕੀਤੀਆਂ।

ਰਾਜਪਾਲ ਨੇ ਕਿਹਾ ਕਿ ਹਰ ਵਿਅਕਤੀ ਨੂੰ ਵਿਸ਼ੇਸ਼ ਤੌਰ ‘ਤੇ ਤਿਉਹਾਰਾਂ ਦੇ ਅਵਸਰ ‘ਤੇ ਦੇਖਭਾਲ਼, ਸਨਮਾਨ ਅਤੇ ਅਪਣੱਤ ਦਾ ਅਹਿਸਾਸ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦੀਆਂ ਖੁਸ਼ੀਆਂ ਸਮਾਜ ਦੇ ਹਰ ਵਰਗ ਤੱਕ ਪਹੁੰਚਣੀਆਂ ਚਾਹੀਦੀਆਂ ਹਨ, ਤਾਕਿ ਕੋਈ ਵੀ ਵਿਅਕਤੀ ਇਸ ਤਿਉਹਾਰ ਦੇ ਉਤਸਵ ਤੋਂ ਵੰਚਿਤ ਮਹਿਸੂਸ ਨਾ ਕਰੇ। ਉਨ੍ਹਾਂ ਨੇ ਸਾਰਿਆਂ ਦੇ ਸੁਖ, ਸਿਹਤ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਨੂੰ ਆਸ਼ਾਵਾਦੀ ਅਤੇ ਸਕਾਰਾਤਮਕ ਬਣੇ ਰਹਿਣ ਲਈ ਪ੍ਰੇਰਿਤ ਕੀਤਾ।

ਸੰਸਥਾਵਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਰਾਜਪਾਲ ਦੁਆਰਾ ਦਿੱਤੇ ਗਏ ਸਮੇਂ, ਵਿਅਕਤੀਗਤ ਧਿਆਨ ਅਤੇ ਸਨੇਹ ਲਈ ਉਨ੍ਹਾਂ ਦਾ ਆਭਾਰ ਵਿਅਕਤ ਕੀਤਾ।

ਇਸ ਅਵਸਰ ‘ਤੇ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਵਿਵੇਕ ਪ੍ਰਤਾਪ ਸਿੰਘ; ਡਾਇਰੈਕਟਰ, ਸਮਾਜ ਭਲਾਈ, ਸੁਸ਼੍ਰੀ ਈਸ਼ਾ ਕੰਬੋਜ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਪ੍ਰਸ਼ਾਸਕ ਦੇ ਨਾਲ ਉਪਸਥਿਤ ਸਨ।