ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਦੁਆਰਾ ਪੰਜਾਬ ਯੂਨੀਵਰਸਿਟੀ ਦੀ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਰਾਜੀਵ ਗਾਂਧੀ ਕਾਲਜ ਭਵਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ “ਵਿਕਸਿਤ ਭਾਰਤ ਲਈ ਸਮਾਰਟ ਅਤੇ ਟਿਕਾਊ ਖੇਤੀਬਾੜੀ” ਵਿਸ਼ੇ ‘ਤੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ (ਵੀਬੀਵਾਈਐੱਲਡੀ) 2026 ਦੇ ਤਹਿਤ ਯੰਗ ਪ੍ਰੋਫੈਸ਼ਨਲਸ ਰਾਊਂਡ ਟੇਬਲ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੇਰਾ ਯੁਵਾ ਭਾਰਤ ਵਲੰਟੀਅਰਾਂ, ਐੱਨਐੱਸਐੱਸ ਵਲੰਟੀਅਰਾਂ, ਯੁਵਾ ਪੇਸ਼ੇਵਰਾਂ ਅਤੇ ਯੁਵਾ ਨੇਤਾਵਾਂ ਸਹਿਤ ਲਗਭਗ 200 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਅਤੇ ਵਿਕਸਿਤ ਭਾਰਤ @2047 ਦੇ ਵਿਜ਼ਨ ਦੇ ਅਨੁਰੂਪ ਟੈਕਨੋਲੋਜੀ ਅਧਾਰਿਤ ਅਤੇ ਟਿਕਾਊ ਖੇਤੀਬਾੜੀ ਈਕੋਸਿਸਟਮ ਦੇ ਨਿਰਮਾਣ ਹਿਤ ਨੀਤੀਗਤ ਸੁਝਾਵਾਂ ‘ਤੇ ਵਿਚਾਰ-ਵਟਾਂਦਰਾ ਕੀਤਾ।
ਰਾਊਂਡ ਟੇਬਲ ਚਰਚਾ ਦੇ ਦੌਰਾਨ ਟਿਕਾਊ ਖੇਤੀ ਪੱਧਤੀਆਂ ਨਾਲ ਆਧੁਨਿਕ ਟੈਕਨੋਲੋਜੀ ਦੇ ਸਮਾਵੇਸ਼, ਜਲਵਾਯੂ-ਅਨੁਕੂਲ ਖੇਤੀਬਾੜੀ ਨੂੰ ਹੁਲਾਰਾ ਦੇਣ, ਨੌਜਵਾਨਾਂ ਨੂੰ ਖੇਤੀਬਾੜੀ ਉੱਦਮਤਾ ਲਈ ਪ੍ਰੋਤਸਾਹਿਤ ਕਰਨ, ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਨੂੰ ਸਸ਼ਕਤ ਬਣਾਉਣ, ਮਿੱਟੀ ਦੀ ਸਿਹਤ ਵਿੱਚ ਸੁਧਾਰ, ਕੁਦਰਤੀ ਖੇਤੀ ਨੂੰ ਅਪਣਾਉਣ ਅਤੇ ਖੇਤੀਬਾੜੀ ਉਤਪਾਦਕਤਾ ਅਤੇ ਖੁਰਾਕ ਸੁਰੱਖਿਆ ਵਧਾਉਣ ਲਈ ਡਿਜੀਟਲ ਇਨੋਵੇਸ਼ਨਸ ਦੇ ਉਪਯੋਗ ਜਿਹੇ ਵਿਸ਼ਿਆਂ ‘ਤੇ ਵਿਸਤਾਰ ਨਾਲ ਚਰਚਾ ਹੋਈ। ਮਾਹਰਾਂ ਨਾਲ ਆਯੋਜਿਤ ਇੰਟਰਐਕਟਿਵ ਓਪਨ-ਫਲੋਰ ਚਰਚਾ ਵਿੱਚ ਪ੍ਰਤੀਭਾਗੀਆਂ ਨੇ ਆਪਣੇ ਅਭਿਨਵ ਵਿਚਾਰ ਅਤੇ ਸੁਝਾਅ ਪ੍ਰਸਤੁਤ ਕੀਤੇ ਅਤੇ ਭਾਰਤੀ ਖੇਤੀਬਾੜੀ ਦੇ ਭਵਿੱਖ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਬਲ ਦਿੱਤਾ।
ਪ੍ਰੋਗਰਾਮ ਵਿੱਚ ਪੰਜਾਬ ਯੂਨੀਵਰਸਿਟੀ ਦੇ ਯੁਵਾ ਭਲਾਈ ਡਾਇਰੈਕਟਰ ਡਾ. ਸੁਖਜਿੰਦਰ ਰਿਸ਼ੀ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ। ਇਸ ਅਵਸਰ ‘ਤੇ ਮੇਰਾ ਯੁਵਾ ਭਾਰਤ ਪੰਜਾਬ ਦੀ ਸਟੇਟ ਡਾਇਰੈਕਟਰ ਸੁਸ਼੍ਰੀ ਰਸ਼ਮੀਤ ਕੌਰ; ਮੇਰਾ ਯੁਵਾ ਭਾਰਤ ਚੰਡੀਗੜ੍ਹ ਦੇ ਯੂਟੀ ਡਾਇਰੈਕਟਰ, ਸ਼੍ਰੀ ਸ਼ਿਵਧਨ ਸ਼ਰਮਾ; ਮੇਰਾ ਯੁਵਾ ਭਾਰਤ ਹਰਿਆਣਾ ਦੇ ਡਾਇਰੈਕਟਰ ਸ਼੍ਰੀ ਆਕਰਸ਼ ਦੀਕਸ਼ਿਤ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ।
ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਸੁਆਗਤ ਭਾਸ਼ਣ ਅਤੇ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਦਾ ਪਰੀਚੈ ਪ੍ਰਸਤੁਤ ਕੀਤਾ ਗਿਆ। ਤਕਨੀਕੀ ਸੈਸ਼ਨ ਵਿੱਚ ਡਾ. ਸੰਜੀਵ ਚੌਹਾਨ ਅਤੇ ਸ਼੍ਰੀ ਲਿਵ ਅਰਪਿਤ ਸੰਧੂ ਨੇ ਮਾਹਰ ਪੈਨਲਿਸਟਸ ਦੇ ਰੂਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ, ਜਦਕਿ ਸ਼੍ਰੀ ਪੰਚਮ ਕਾਜਲਾ ਨੇ ਰਾਊਂਡ ਟੇਬਲ ਚਰਚਾ ਦਾ ਸਫ਼ਲ ਸੰਚਾਲਨ ਕੀਤਾ।
ਇਸ ਪ੍ਰੋਗਰਾਮ ਦਾ ਆਯੋਜਨ ਮੇਰਾ ਯੁਵਾ ਭਾਰਤ ਚੰਡੀਗੜ੍ਹ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਵਿਨੈ ਕੁਮਾਰ ਦੀ ਅਗਵਾਈ ਵਿੱਚ ਕੀਤਾ ਗਿਆ। ਪ੍ਰੋਗਰਾਮ ਦੇ ਸਫ਼ਲ ਆਯੋਜਨ ਵਿੱਚ ਪੰਜਾਬ ਯੂਨੀਵਰਸਿਟੀ ਦੇ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਭਾਰਤ ਬਜਾਜ ਅਤੇ ਡਾ. ਕਿਰਨ ਬਾਂਦਰਾ ਦਾ ਮਹੱਤਵਪੂਰਨ ਸਹਿਯੋਗ ਰਿਹਾ। ਉਨ੍ਹਾਂ ਦੇ ਤਾਲਮੇਲ ਵਾਲੇ ਪ੍ਰਯਾਸਾਂ ਨਾਲ ਪ੍ਰੋਗਰਾਮ ਦਾ ਸਫ਼ਲ ਸੰਚਾਲਨ ਅਤੇ ਨੌਜਵਾਨਾਂ ਦੀ ਉਤਸ਼ਾਹਪੂਰਨ ਸਹਿਭਾਗਿਤਾ ਸੁਨਿਸ਼ਚਿਤ ਹੋਈ।
ਰਾਊਂਡ ਟੇਬਲ ਚਰਚਾ ਦਾ ਸਮਾਪਨ ਟਿਕਾਊ ਖੇਤੀਬਾੜੀ ਨੂੰ ਹੁਲਾਰਾ ਦੇਣ ਵਿੱਚ ਨੌਜਵਾਨਾਂ ਨੂੰ ਪ੍ਰਮੁੱਖ ਭਾਗੀਦਾਰ ਦੇ ਰੂਪ ਵਿੱਚ ਸਸ਼ਕਤ ਬਣਾਉਣ ਦੇ ਸਮੂਹਿਕ ਸੰਕਲਪ ਨਾਲ ਹੋਇਆ। ਚਰਚਾ ਤੋਂ ਪ੍ਰਾਪਤ ਸੁਝਾਅ ਅਤੇ ਸਿਫ਼ਾਰਸ਼ਾਂ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਦੇ ਵਿਆਪਕ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੀਆਂ।
