ਚੰਡੀਗੜ੍ਹ, 29 ਅਪ੍ਰੈਲ, 2026: ਫੋਰਟਿਸ ਹਸਪਤਾਲ ਮੋਹਾਲੀ ਦੇ ਡਾਕਟਰਾਂ ਨੇ ਦੁਰਲੱਭ ਅਤੇ ਜਾਨਲੇਵਾ ਜਮਾਂਦਰੂ ਬਿਮਾਰੀਆਂ ਵਾਲੇ ਦੋ ਗੰਭੀਰ ਬਿਮਾਰ ਨਵਜੰਮੇ ਬੱਚਿਆਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ, ਜੋ ਸਮੇਂ ਸਿਰ ਰੋਗ ਦੀ ਪਛਾਣ ਅਤੇ ਨਿਓਨਟਾਲ ਸਰਜੀਕਲ ਕੇਅਰ ਦੀ ਮਹੱਤਤਾ ਨੂੰ ਉਜਾਗਰ ਕਰਦੇ ਹਨ। ਇਹ ਗੁੰਝਲਦਾਰ ਸਰਜਰੀਆਂ ਡਾ. ਸੰਦੀਪ ਕੁਮਾਰ ਜਗਲਾਨ, ਕੰਸਲਟੇਂਟ, ਪੀਡੀਆਟ੍ਰਿਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਮਲਟੀ-ਡਿਸਪਲਨਰੀ ਟੀਮ ਦੁਆਰਾ ਕੀਤੀਆਂ ਗਈਆਂ ਸਨ, ਜੋ ਉੱਚ-ਜੋਖਮ ਵਾਲੇ ਨਵਜੰਮੇ ਮਾਮਲਿਆਂ ਦੇ ਪ੍ਰਬੰਧਨ ਵਿੱਚ ਐਡਵਾਂਸਡ ਪੀਡੀਆਟ੍ਰਿਕ ਸਰਜੀਕਲ ਮੁਹਾਰਤ ਦਾ ਪ੍ਰਦਰਸ਼ਨ ਕਰਦੀਆਂ ਹਨ।
ਪਹਿਲੇ ਮਾਮਲੇ ਵਿੱਚ, ਹਸਪਤਾਲ ਦੀ ਪੀਡੀਆਟ੍ਰਿਕ ਸਰਜਰੀ ਟੀਮ ਨੇ ਇੱਕ ਦਿਨ ਦੇ ਪ੍ਰੀਟਰਮ ਬੱਚੇ ਨੂੰ ਐਸੋਫੇਜੀਅਲ ਐਟ੍ਰੇਸੀਆ ਵਿਦ ਡਿਸਟਲ ਟ੍ਰੈਕਿਓਸੋਫੇਜੀਅਲ ਫਿਸਟੁਲਾ ਨਾਲ ਪੀੜਤ ਹੋਣ ਦੀ ਪਛਾਣ ਕੀਤੀ ਗਈ ਸੀ। ਇਹ ਇੱਕ ਦੁਰਲੱਭ ਜਮਾਂਦਰੂ ਸਥਿਤੀ ਹੈ, ਜਿਸ ਵਿੱਚ ਭੋਜਨ ਪਾਈਪ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੀ ਅਤੇ ਪੇਟ ਤੋਂ ਡਿਸਕਨੈਕਟ ਰਹਿੰਦੀ ਹੈ, ਜਦੋਂ ਕਿ ਸਾਹ ਲੈਣ ਵਾਲੀ ਨਲ਼ੀ (ਵਿੰਡ ਪਾਈਪ) ਨਾਲ ਇੱਕ ਅਸਧਾਰਣ ਸੰਪਰਕ ਬਣਾਉਂਦੀ ਹੈ। ਇਹ ਸਥਿਤੀ ਲਗਭਗ 3,000 – 4,000 ਜੀਵਤ ਜਨਮਾਂ ਵਿੱਚੋਂ 1 ਵਿੱਚ ਦਰਜ ਕੀਤੀ ਜਾਂਦੀ ਹੈ। ਇਹ ਮਾਮਲਾ ਖਾਸ ਤੌਰ ‘ਤੇ ਚੁਣੌਤੀਪੂਰਣ ਸੀ ਕਿਉਂਕਿ ਬੱਚੇ ਦਾ ਭਾਰ ਸਿਰਫ਼ 1.9 ਕਿਲੋ ਸੀ, ਅਤੇ ਉਹ ਟੈਟਰਾਲੋਜੀ ਆਫ਼ ਫੈਲੋਟ ਤੋਂ ਵੀ ਪੀੜਤ ਸੀ – ਇੱਕ ਦੁਰਲੱਭ ਜਮਾਂਦਰੂ ਦਿਲ ਦਾ ਨੁਕਸ ਜੋ ਹਰ 10,000 ਜਨਮਾਂ ਵਿੱਚੋਂ ਲਗਭਗ 5 ਨੂੰ ਪ੍ਰਭਾਵਿਤ ਕਰਦਾ ਹੈ ਇਸ ਕਾਰਣ ਸ਼ਰੀਰ ਵਿੱਚ ਆਕਸੀਜਨ ਦੀ ਘਾਟ ਵਾਲੇ ਖੂਨ ਦਾ ਸੰਚਾਰ ਹੁੰਦਾ ਹੈ। ਜਨਮ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਸਾਹ ਲੈਣ ਵਿੱਚ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਡਿਟੇਲ ਵਿੱਚ ਕਲੀਨਿਕਲ ਮੁਲਾਂਕਣ ਤੋਂ ਬਾਅਦ, ਮੈਡੀਕਲ ਟੀਮ ਨੇ ਤਿੰਨ ਘੰਟੇ ਦੀ ਇੱਕ ਗੁੰਝਲਦਾਰ ਸਰਜਰੀ ਕੀਤੀ।
ਪ੍ਰਕਿਰਿਆ ਦੌਰਾਨ, ਡਾਕਟਰਾਂ ਨੇ ਦੇਖਿਆ ਕਿ ਨਾੜੀ ਦਾ ਉੱਪਰਲਾ ਹਿੱਸਾ ਬੰਦ ਸੀ, ਜਦੋਂ ਕਿ ਹੇਠਲਾ ਹਿੱਸਾ ਸਾਹ ਨਾਲੀ ਨਾਲ ਅਸਧਾਰਨ ਤੌਰ ‘ਤੇ ਜੁੜਿਆ ਹੋਇਆ ਸੀ, ਅਤੇ ਦੋਵਾਂ ਸਿਰਿਆਂ ਵਿਚਕਾਰ 3.5 ਸੈਂਟੀਮੀਟਰ ਦਾ ਪਾੜਾ ਸੀ। ਸਰਜੀਕਲ ਟੀਮ ਨੇ ਸਾਹ ਵਾਲੀ ਨਲੀ ਅਤੇ ਭੋਜਨ ਪਾਈਪ ਵਿਚਕਾਰ ਅਸਧਾਰਨ ਕਨੈਕਸ਼ਨ ਨੂੰ ਬੰਦ ਕਰਕੇ ਅਤੇ ਨਾੜੀ ਦੇ ਸਿਰਿਆਂ ਨੂੰ ਧਿਆਨ ਨਾਲ ਦੁਬਾਰਾ ਜੋੜ ਕੇ ਨੁਕਸ ਨੂੰ ਸਫਲਤਾਪੂਰਵਕ ਠੀਕ ਕੀਤਾ। ਪ੍ਰਕਿਰਿਆ ਦੀ ਗੁੰਝਲਤਾ ਦੇ ਬਾਵਜੂਦ, ਖੂਨ ਦੀ ਕਮੀ ਘੱਟ ਸੀ ਅਤੇ ਬੱਚਾ 15 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਠੀਕ ਹੋ ਗਿਆ।
ਇੱਕ ਹੋਰ ਗੰਭੀਰ ਮਾਮਲੇ ਵਿੱਚ, ਡਾਕਟਰਾਂ ਦੀ ਟੀਮ ਨੇ 35 ਦਿਨਾਂ ਦੇ ਇੱਕ ਬੱਚੇ ਦਾ ਇਲਾਜ ਕੀਤਾ ਜਿਸਨੂੰ ਐਕਸਟਰਾਹੈਪੇਟਿਕ ਬਿਲੀਅਰੀ ਐਟਰੇਸੀਆ ਦਾ ਪਤਾ ਲੱਗਿਆ – ਨਵਜੰਮੇ ਬੱਚਿਆਂ ਵਿੱਚ ਇੱਕ ਦੁਰਲੱਭ ਅਤੇ ਜਾਨਲੇਵਾ ਜਿਗਰ ਦੀ ਬਿਮਾਰੀ ਜੋ ਕਿ ਜਿਗਰ ਤੋਂ ਅੰਤੜੀ ਤੱਕ ਪਿੱਤ ਲੈ ਜਾਣ ਵਾਲੀਆਂ ਪਿੱਤ ਨਲੀਆਂ ਵਿੱਚ ਰੁਕਾਵਟ ਦੇ ਕਾਰਨ ਹੁੰਦੀ ਹੈ। ਇਹ ਸਥਿਤੀ 10,000-15,000 ਵਿੱਚੋਂ ਲਗਭਗ ਇੱਕ ਨੂੰ ਪ੍ਰਭਾਵਿਤ ਕਰਦੀ ਹੈ। ਬੱਚੇ ਨੂੰ ਜਨਮ ਤੋਂ ਹੀ ਲਗਾਤਾਰ ਪੀਲੀਆ ਸੀ, ਨਾਲ ਹੀ ਪੀਲੀ ਟੱਟੀ ਅਤੇ ਗੂੜ੍ਹਾ ਪਿਸ਼ਾਬ – ਬਿਮਾਰੀ ਦਾ ਮੁੱਖ ਚੇਤਾਵਨੀ ਸੰਕੇਤ ਹੁੰਦਾ ਹੈ। ਸਰਜੀਕਲ ਟੀਮ ਨੇ ‘ਕਸਾਈ ਪੋਰਟੋਐਂਟਰੋਸਟੋਮੀ’ ਕੀਤੀ, ਜੋ ਕਿ ਅੰਤੜੀ ਵਿੱਚ ਸਿੱਧੇ ਪਿੱਤ ਦੇ ਨਿਕਾਸ ਲਈ ਇੱਕ ਨਵਾਂ ਰਸਤਾ ਬਣਾਉਣ ਦੀ ਇੱਕ ਖ਼ਾਸ ਪ੍ਰਕਿਰਿਆ ਹੈ। ਸਰਜਰੀ ਤੋਂ ਬਾਅਦ, ਬੱਚੇ ਨੇ ਆਮ ਰੰਗ ਦੀ ਟੱਟੀ ਅਤੇ ਪੇਸ਼ਾਬ ਕਰਨਾ ਸ਼ੁਰੂ ਕਰ ਦਿੱਤੇ ਅਤੇ ਪੀਲੀਆ ਵਿੱਚ ਵੀ ਮਹੱਤਵਪੂਰਨ ਸੁਧਾਰ ਦਿਖਾਇਆ। ਬੱਚੇ ਦੀ ਨਾਜ਼ੁਕ ਸਥਿਤੀ ਦੇ ਕਾਰਨ ਇਹ ਪ੍ਰਕਿਰਿਆ ਤਕਨੀਕੀ ਤੌਰ ‘ਤੇ ਔਖੀ ਸੀ।
ਕੇਸਾਂ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਸੰਦੀਪ ਕੁਮਾਰ ਜਗਲਾਨ, ਕੰਸਲਟੇਂਟ, ਪੀਡੀਆਟ੍ਰਿਕ ਸਰਜਰੀ, ਫੋਰਟਿਸ ਹਸਪਤਾਲ ਮੋਹਾਲੀ ਨੇ ਕਿਹਾ ਕਿ “ਨਵਜੰਮੇ ਬੱਚਿਆਂ ਦੀ ਸਰਜਰੀ ਵਿੱਚ ਜਲਦੀ ਨਿਦਾਨ ਅਤੇ ਸਮੇਂ ਸਿਰ ਦਖਲਅੰਦਾਜ਼ੀ ਬਹੁਤ ਮਹੱਤਵਪੂਰਨ ਹੈ, ਖਾਸ ਕਰਕੇ ਗੁੰਝਲਦਾਰ ਜਮਾਂਦਰੂ ਵਿਗਾੜਾਂ ਵਿੱਚ ਜਿੱਥੇ ਹਰ ਘੰਟਾ ਨਤੀਜਿਆਂ ਵਿੱਚ ਮਹੱਤਵਪੂਰਨ ਫ਼ਰਕ ਪਾ ਸਕਦਾ ਹੈ। ਇਹ ਕੇਸ ਬੱਚਿਆਂ ਦੀ ਨਾਜ਼ੁਕ ਸਥਿਤੀ, ਸਰੀਰ ਦੇ ਘੱਟ ਭਾਰ ਅਤੇ ਸੰਬੰਧਿਤ ਪੇਚੀਦਗੀਆਂ ਦੇ ਕਾਰਨ ਖਾਸ ਤੌਰ ‘ਤੇ ਚੁਣੌਤੀਪੂਰਨ ਸਨ। ਅਜਿਹੀਆਂ ਸਥਿਤੀਆਂ ਦੇ ਪ੍ਰਬੰਧਨ ਲਈ ਨਾ ਸਿਰਫ਼ ਸਰਜੀਕਲ ਮਹਾਰਤ ਦੀ ਲੋੜ ਹੁੰਦੀ ਹੈ, ਸਗੋਂ ਨਵਜੰਮੇ ਬੱਚਿਆਂ ਦੇ ਮਾਹਿਰ, ਅਨੱਸਥੀਸੀਆ ਮਾਹਿਰ, ਇੰਟੈਂਸੀਵਿਸਟ ਅਤੇ ਵਿਸ਼ੇਸ਼ ਐਨਆਈਸੀਯੂ ਸਹਾਇਤਾ ਨੂੰ ਸ਼ਾਮਲ ਕਰਨ ਵਾਲੇ ਇੱਕ ਬਹੁਤ ਹੀ ਤਾਲਮੇਲ ਵਾਲੇ ਮਲਟੀ-ਡਿਸਪਲਨਰੀ ਪਹੁੰਚ ਦੀ ਲੋੜ ਹੁੰਦੀ ਹੈ। ਪੀਡੀਆਟ੍ਰਿਕ ਸਰਜਰੀ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਤਰੱਕੀ ਦੇ ਨਾਲ, ਬਹੁਤ ਸਾਰੀਆਂ ਜਾਨਲੇਵਾ ਜਮਾਂਦਰੂ ਸਥਿਤੀਆਂ ਦਾ ਹੁਣ ਸਫਲਤਾਪੂਰਵਕ ਇਲਾਜ ਕੀਤਾ ਜਾ ਸਕਦਾ ਹੈ, ਜਿਸ ਨਾਲ ਇਹਨਾਂ ਬੱਚਿਆਂ ਦੇ ਬਚਾਅ ਅਤੇ ਲੰਬੇ ਸਮੇਂ ਦੇ ਜੀਵਨ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਹੁੰਦਾ ਹੈ।”