ਰੂਪ ਅਤੇ ਸੰਵੇਦਨਾ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾ ਡਾ. ਹਰਮੇਲ ਸਿੰਘ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਅੱਜ ਦੀ ਕਵਿਤਾ ਦਾ ਰੂਪ ਸਵੈ ਜਾਂ ਨਿੱਜ ਨਾਲ ਸੰਬੰਧਿਤ ਹੈ। ਅਤੇ ਸਵੈ ਕਟਾਖ਼ਸ਼ ਕਰਦਾ ਹੈ; ਉਹਨਾਂ ਨੇ ਜਸਵੰਤ ਦੀਦ ਦੀ ਕਵਿਤਾ ਦਾ ਉਦਾਹਰਨ ਵੀ ਦਿੱਤਾ। ਉਹਨਾਂ ਅਗਾਂਹ ਕਿਹਾ ਕਿ ਕੁਝ ਕਵੀ ਆਪਣੀਆਂ ਪ੍ਰਸਤਿਥੀਆਂ ਤੋਂ ਪਾਰ ਜਾਂਦੇ ਨੇ। ਉਹਨਾਂ ਅੰਬਰੀਸ਼ ਦੀ ਕਵਿਤਾ ਨੂੰ ਬ੍ਰਹਿਮੰਡੀ ਪਸਾਰ ਦਾ ਰੂਪ ਮੰਨਿਆ ਅਤੇ ਕਿਹਾ ਨਵੀਂ ਕਵਿਤਾ ਸਵਾਲੀਆ ਹੈ, ਸਵਾਲ ਉਠਾਏ ਜਾਂਦੇ ਹਨ।ਉਹਨਾਂ ਸਮਕਾਲੀ ਪੰਜਾਬੀ ਕਵਿਤਾ ਅਧੀਨ, ਗ਼ਜ਼ਲ ਦੀ ਵੀ ਗੱਲ ਕੀਤੀ। ਉਹਨਾਂ ਨੇ ਪ੍ਰਤੀਰੋਧ ਦੀ ਕਵਿਤਾ ਨੂੰ ਵੀ ਇਕ ਰੂਪ ਅਤੇ ਸੰਵੇਦਨਾ ਮੰਨਿਆ ਹੈ ਅਤੇ ਡਾ. ਮਨਮੋਹਨ ਦੀ ਕਵਿਤਾ ਨੂੰ ਬੌਧਿਕ ਰੂਪ ਦੀ ਕਵਿਤਾ ਕਿਹਾ।

ਪ੍ਰੋ. ਹਰਵਿੰਦਰ ਸਿੰਘ ਨੇ ਸਮਕਾਲੀ ਪੰਜਾਬੀ ਕਵਿਤਾ : ਰੂਪ ਅਤੇ ਸੰਵੇਦਨਾ ਬਾਰੇ ਸਵਾਲ ਉਠਾਏ ਕਿ ਸਮਕਾਲ ਦੀ ਪਰਿਭਾਸ਼ਾ ਕੀ ਹੈ।ਅਸੀਂ ਅਜੇ ਇਹ ਨਿਰਧਾਰਿਤ ਨਹੀਂ ਕਰ ਸਕੇ ਕਿ ਸਾਡਾ ਸਮਕਾਲ ਕਿਹੜਾ ਹੈ। ਉਹਨਾਂ ਨੇ ਅਗਾਂਹ ਕਿਹਾ ਕਿ ਸੰਵੇਦਨਾ ਪਾਠਕ ਦੀ ਵੱਖਰੀ ਹੁੰਦੀ ਅਤੇ ਲੇਖਕ ਦੀ ਵੱਖਰੀ। ਉਹਨਾਂ ਅਗਾਂਹ ਕਵਿਤਾ ਨੂੰ ਤਿੰਨ ਰੂਪਾਂ ਵਿਚ ਵੰਡ ਕੇ ਚਰਚਾ ਕੀਤੀ।

ਚੰਡੀਗੜ੍ਹ ਸਾਹਿਤ ਅਕਾਦਮੀ ਦੇ ਚੇਅਰਮੈਨ ਅਤੇ ਉੱਘੇ ਲੇਖਕ ਡਾ. ਮਨਮੋਹਨ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਸੰਵੇਦਨਾ ਬਦਲਦੀ ਰਹਿੰਦੀ ਹੈ ਅਤੇ ਕਵਿਤਾ ਨੂੰ ਹੁਣ ਵਿਚਾਰਧਾਰਿਕ ਚੌਖਟੇ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਕਵਿਤਾ ਨੂੰ ਅਬਜੈਕਟਿਵ ਤੌਰ ‘ਤੇ ਦੇਖਿਆ ਜਾਣਾ ਚਾਹੀਦਾ। ਉਹਨਾਂ ਅੱਜ ਦੇ ਸਮਾਗਮ ਨੂੰ ਮਹੱਤਵਪੂਰਨ ਦੱਸਿਆ ਤੇ ਸਮਕਾਲ ਦੇ ਮੁੱਦੇ ‘ਤੇ ਉਠਾਏ ਸਵਾਲ ਦੀ ਵੀ ਗੱਲ ਕੀਤੀ।ਉਹਨਾਂ ਹੋਰ ਕਿਹਾ ਚੰਡੀਗੜ੍ਹ ਸਾਹਿਤ ਅਕਾਦਮੀ ਦਾ ਸਹਿਯੋਗ ਚੰਗਾ ਕੰਮ ਕਰਨ ਵਾਲ਼ੀਆਂ ਸਭ ਸੰਸਥਾਵਾਂ ਨੂੰ ਰਹੇਗਾ।

ਇਸ ਸਮਾਗਮ ਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਵਿਚ ਪੰਜਾਬੀ ਬੋਰਡ ਦੇ ਕਨਵੀਨਰ ਅਤੇ ਉੱਘੇ ਆਲੋਚਕ ਡਾ. ਰਵੇਲ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਸਮਾਗਮ ਉਹ ਵਧੀਆ ਹੁੰਦਾ ਹੈ ਜੋ ਅਗਲੀ ਚਰਚਾ ਲਈ ਰਾਹ ਖੋਲ੍ਹੇ ਅਤੇ ਇਸ ਚਰਚਾ ਨੇ ਅੱਗੇ ਰਾਹ ਖੋਲ੍ਹੇ ਨੇ।ਉਹਨਾਂ ਕਵਿਤਾ ਦੇ ਰੂਪ ਬਾਰੇ ਕਿਹਾ ਕਿ ਰੂਪ ਨੂੰ ਨਿਸਚਿਚਤਾ ਵਿਚ ਨਹੀਂ ਬੰਨ੍ਹਿਆ ਜਾ ਸਕਦਾ। ਉਹਨਾਂ ਨੇ ਕਵਿਤਾ ਦੇ ਸੰਚਾਰ ਦੀ ਸਮੱਸਿਆ ਬਾਰੇ ਵੀ ਗੱਲ ਕੀਤੀ।

ਇਸ ਸਾਰੇ ਸਮਾਗਮ ਦਾ ਸੰਚਾਲਨ ਇਸ ਦੇ ਕੋਆਰਡੀਨੇਟਰ, ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ। ਇਸ ਸਮਗਮ ਵਿਚ ਸ਼ਾਇਰ ਹਰਵਿੰਦਰ ਸਿੰਘ, ਸੁਭਾਸ਼ ਭਾਸਕਰ,ਸੁਰਿੰਦਰ ਗਿੱਲ, ਚਰਨਜੀਤ ਬਾਠ, ਵਰਿੰਦਰ ਸਿੰਘ, ਮੇਜਰ ਸਿੰਘ ਪੰਜਾਬੀ, ਪਵਨਦੀਪ ਸਿੰਘ, ਜਸਪਾਲ ਫਿਰਦੌਸੀ, ਅਮਨਦੀਪ ਕੌਰ, ਗੁਰਦੀਪ ਸਿੰਘ, ਸੁਖਵਿੰਦਰ ਸਿੰਘ ਸਿੱਧੂ,ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਵਿਜੇ ਕਪੂਰ, ਜਗਤਾਰ ਜੋਗ ਆਦਿ ਹਾਜ਼ਰ ਸਨ।