ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ (ਪੀਐੱਮਐੱਨਏਐੱਮ) ਮੰਗਲਵਾਰ ਨੂੰ ਗਵਰਨਮੈਂਟ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ (ਆਈਟੀਆਈ), ਸੈਕਟਰ 28-ਸੀ, ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ। ਮੇਲੇ ਦਾ ਆਯੋਜਨ ਯੂ.ਟੀ. ਚੰਡੀਗੜ੍ਹ ਦੇ ਸਟੇਟ ਅਪ੍ਰੈਂਟਿਸਸ਼ਿਪ ਸਲਾਹਕਾਰ-ਅਤੇ-ਡਾਇਰੈਕਟਰ, ਤਕਨੀਕੀ ਸਿੱਖਿਆ, ਸੁਸ਼੍ਰੀ ਪਾਲਿਕਾ ਅਰੋੜਾ, ਪੀਸੀਐੱਸ ਦੇ ਮਾਰਗਦਰਸ਼ਨ ਅਤੇ ਨਿਗਰਾਨੀ ਵਿੱਚ ਕੀਤਾ ਗਿਆ।
ਮੇਲੇ ਵਿੱਚ ਚੰਡੀਗੜ੍ਹ ਅਤੇ ਆਸਪਾਸ ਦੇ ਖੇਤਰਾਂ ਤੋਂ 19 ਪ੍ਰਮੁੱਖ ਅਦਾਰਿਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ), ਹਰਿਆਣਾ ਰੋਡਵੇਜ਼, ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (ਟੀਬੀਆਰਐੱਲ), ਸੈਮੀਕੰਡਕਟਰ ਲੈਬਾਰਟਰੀ (ਐੱਸਸੀਐੱਲ), ਡਾਇਰੈਕਟੋਰੇਟ ਆਵ੍ ਜਿਓਮੈਟਿਕਸ ਰਿਸਰਚ ਐਂਡ ਇਨਵਾਇਰਨਮੈਂਟ (ਡੀਜੀਆਰਈ), ਭਾਰਤ ਇਲੈਕਟ੍ਰੌਨਿਕਸ ਲਿਮਿਟਿਡ (ਬੀਈਐੱਲ), ਵੇਰਕਾ ਮੋਹਾਲੀ ਮਿਲਕ ਪਲਾਂਟ, ਮਹਿੰਦਰਾ ਡੀਲਰਸ਼ਿਪਸ ਅਤੇ ਡੈਲਟ੍ਰੌਨ ਚੰਡੀਗੜ੍ਹ ਪ੍ਰਮੁੱਖ ਰਹੇ।
ਹਿੱਸਾ ਲੈਣ ਵਾਲੇ ਅਦਾਰਿਆਂ ਦੁਆਰਾ ਵਿਭਿੰਨ ਟ੍ਰੇਡਾਂ ਵਿੱਚ ਕੁੱਲ 959 ਅਪ੍ਰੈਂਟਿਸਸ਼ਿਪ ਅਸਾਮੀਆਂ ਉਪਲਬਧ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਇਲੈਕਟ੍ਰੀਸ਼ੀਅਨ, ਫਿਟਰ, ਵੈਲਡਰ, ਸੀਓਪੀਏ (ਕੰਪਿਊਟਰ ਅਪ੍ਰੇਟਰ ਅਤੇ ਪ੍ਰੋਗਰਾਮਿੰਗ ਅਸਿਸਟੈਂਟ), ਟਰਨਰ, ਕਾਰਪੇਂਟਰ ਅਤੇ ਇਲੈਕਟ੍ਰੌਨਿਕਸ ਟ੍ਰੇਡ ਪ੍ਰਮੁੱਖ ਰਹੇ। ਮੇਲੇ ਵਿੱਚ 302 ਚਾਹਵਾਨ ਟ੍ਰੇਨੀਆਂ ਨੇ ਹਿੱਸਾ ਲਿਆ ਅਤੇ ਉਦਯੋਗ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਹੋਏ ਅਰਜ਼ੀਆਂ ਜਮ੍ਹਾਂ ਕੀਤੀਆਂ ਅਤੇ ਮੌਕੇ ‘ਤੇ ਹੀ ਸਕ੍ਰੀਨਿੰਗ ਅਤੇ ਮੁੱਲਾਂਕਣ ਪ੍ਰਕਿਰਿਆ ਵਿੱਚ ਹਿੱਸਾ ਲਿਆ।
ਸੁਸ਼੍ਰੀ ਪਾਲਿਕਾ ਅਰੋੜਾ, ਪੀਸੀਐੱਸ, ਨੇ ਮੇਲੇ ਦੇ ਆਯੋਜਨ ਸਥਾਨ ਦਾ ਦੌਰਾ ਕਰਕੇ ਵਿਵਸਥਾਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪ੍ਰਤੀਭਾਗੀ ਅਦਾਰਿਆਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਕੀਤੀ, ਟ੍ਰੇਨੀਆਂ ਨੂੰ ਅਪ੍ਰੈਂਟਿਸਸ਼ਿਪ ਦੇ ਅਵਸਰਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਪ੍ਰੈਕਟੀਕਲ ਟ੍ਰੇਨਿੰਗ ਅਤੇ ਉਦਯੋਗਿਕ ਅਨੁਭਵ ਦੇ ਜ਼ਰੀਏ ਆਪਣੇ ਕਰੀਅਰ ਨੂੰ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖੇਤਰ ਵਿੱਚ ਕੌਸ਼ਲ ਵਿਕਾਸ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ਲਈ ਭਾਗ ਲੈਣ ਵਾਲੇ ਸੰਗਠਨਾਂ ਦੀ ਸ਼ਲਾਘਾ ਵੀ ਕੀਤੀ।
ਮੇਲਾ ਸਫ਼ਲਤਾਪੂਰਵਕ ਸਮਾਪਤ ਹੋਇਆ। ਇਸ ਆਯੋਜਨ ਨੇ ਕੁਸ਼ਲ ਨੌਜਵਾਨਾਂ ਅਤੇ ਉਦਯੋਗਾਂ ਦੇ ਦਰਮਿਆਨ ਪ੍ਰਭਾਵੀ ਸੰਪਰਕ ਸਥਾਪਿਤ ਕਰਨ ਦੇ ਨਾਲ-ਨਾਲ ਅਤੇ ਚੰਡੀਗੜ੍ਹ ਅਤੇ ਆਸਪਾਸ ਦੇ ਖੇਤਰਾਂ ਵਿੱਚ ਅਪ੍ਰੈਂਟਿਸਸ਼ਿਪ ਦੇ ਅਵਸਰਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ।
