ਸ਼੍ਰੋਮਣੀ ਅਕਾਲੀ ਦਲ ( ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਉੱਘੇ ਮੁਲਾਜ਼ਮ ਆਗੂ ਸ. ਹਰਦੇਵ ਸਿੰਘ ਜਵੰਧਾ ਨੂੰ ਪਾਰਟੀ ਦੇ ਮੁਲਾਜ਼ਮ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਹਰਦੇਵ ਸਿੰਘ ਜਵੰਧਾ ਨੇ ਅਧਿਆਪਕਾਂ ਦੀ ਸ਼ਕਤੀਸ਼ਾਲੀ ਜੱਥੇਬੰਦੀ ਅਧਿਆਪਕ ਦਲ ਪੰਜਾਬ ਵਿੱਚ ਬਲਾਕ ਪ੍ਰਧਾਨ ਤੋਂ ਲੈਕੇ ਸੂਬਾ ਪ੍ਰਧਾਨ ਤੱਕ ਵੱਖ – ਵੱਖ ਅਹੁਦਿਆਂ ਤੇ ਲਗਾਤਾਰ 40 ਸਾਲ ਲੰਬੀ ਸੇਵਾ ਕੀਤੀ ਹੈ। ਸਿੱਖਿਆ ਮਹਿਕਮੇ ਵਿਚ ਬਤੌਰ ਸਾਇੰਸ ਮਾਸਟਰ ਅਤੇ ਮੁੱਖ ਅਧਿਆਪਕ ਦੇ ਅਹੁਦੇ ਤੇ ਕੰਮ ਕਰਦਿਆਂ ਸਿੱਖਿਆ ਮਹਿਕਮੇ ਦੇ ਵਕਾਰੀ ਤੇ ਸਰਵਉਚ ਰਾਜ ਪੁਰਸਕਾਰ ਤੇ ਕੌਮੀ ਪੁਰਸਕਾਰ ਪ੍ਰਾਪਤ ਕੀਤੇ ਹਨ।
ਨਵ – ਨਿਯੁਕਤ ਪ੍ਰਧਾਨ ਸ. ਹਰਦੇਵ ਸਿੰਘ ਜਵੰਧਾ ਨੇ ਆਪਣੀ ਨਿਯੁਕਤੀ ਤੇ ਪਾਰਟੀ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ , ਪਰਮਿੰਦਰ ਸਿੰਘ ਢੀਂਡਸਾ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।