“ਬਲੱਡ ਟ੍ਰਾਂਸਫਿਊਜ਼ਨ ਸੇਵਾਵਾਂ ਵਿੱਚ ਉਤਕ੍ਰਿਸ਼ਟਤਾ ਹਿਤ ਰਾਸ਼ਟਰੀ ਗੁਣਵੱਤਾ ਨੈੱਟਵਰਕ ਦਾ ਨਿਰਮਾਣ: ਬਲੱਡ ਸੈਂਟਰਾਂ ਲਈ ਐੱਨਬੀਟੀਸੀ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਦਾ ਵਿਸਤਾਰ” ਵਿਸ਼ੇ ‘ਤੇ ਇੱਕ ਦਿਨਾ ਰਾਸ਼ਟਰੀ ਵਰਕਸ਼ਾਪ ਅੱਜ ਹੋਟਲ ਮਾਊਂਟਵਿਊ, ਸੈਕਟਰ 10, ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ।
ਇਹ ਵਰਕਸ਼ਾਪ ਦਾ ਆਯੋਜਨ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਡਾਇਰੈਕਟੋਰੇਟ ਜਨਰਲ ਆਵ੍ ਹੈਲਥ ਸਰਵਿਸਿਜ਼ (ਡੀਜੀਐੱਚਐੱਸ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਦੁਆਰਾ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼, ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ (ਸੀਐੱਸਏਸੀਐੱਸ) ਦੇ ਸਹਿਯੋਗ ਨਾਲ ਕੀਤਾ ਗਿਆ। ਵਰਕਸ਼ਾਪ ਵਿੱਚ ਦੇਸ਼ ਭਰ ਤੋਂ ਮਾਹਰਾਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਉਦਘਾਟਨੀ ਸੈਸ਼ਨ ਵਿੱਚ ਡਾ. ਮੇਘਾ ਪ੍ਰਵੀਨ ਖੋਬਰਾਗੜੇ, ਡਿਪਟੀ ਡਾਇਰੈਕਟਰ ਜਨਰਲ,
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ; ਡਾ. ਮੀਰਾ ਧੂਰੀਆ, ਐਡੀਸ਼ਨਲ ਡਾਇਰੈਕਟਰ ਜਨਰਲ,
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ; ਡਾ. ਰੱਤੀ ਰਾਮ ਸ਼ਰਮਾ,
ਪੀਜੀਆਈਐੱਮਈਆਰ, ਚੰਡੀਗੜ੍ਹ; ਡਾ. ਅੰਸ਼ਿਕਾ, ਐੱਸਡੀਐੱਮਐੱਚ, ਜੈਪੁਰ; ਡਾ. ਦੀਪਾਂਕਰ ਬਰੂਆ, ਜੀਐੱਮਸੀਐੱਚ, ਗੁਵਾਹਾਟੀ; ਅਤੇ ਡਾ. ਸਦਭਾਵਨਾ ਪੰਡਿਤ, ਪ੍ਰੋਜੈਕਟ ਡਾਇਰੈਕਟਰ, ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ ਉਪਸਥਿਤ ਰਹੇ।
ਪ੍ਰਤੀਭਾਗੀਆਂ ਦਾ ਸੁਆਗਤ ਕਰਦੇ ਹੋਏ, ਡਾ. ਸਦਭਾਵਨਾ ਪੰਡਿਤ ਨੇ ਕਿਹਾ ਕਿ ਚੰਡੀਗੜ੍ਹ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਗੁਣਵੱਤਾ ਬਣਾਈ ਰੱਖਣ ਲਈ ਸਦਾ ਪ੍ਰਤੀਬੱਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗੁਣਵੱਤਾ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਇਹ ਵਰਕਸ਼ਾਪ ਗੁਣਵੱਤਾ ਪ੍ਰਣਾਲੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਐੱਨਬੀਟੀਸੀ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਦੇ ਪ੍ਰਭਾਵੀ ਵਿਸਤਾਰ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗੀ।
ਤਕਨੀਕੀ ਸੈਸ਼ਨਾਂ ਵਿੱਚ ਡਾ. ਮੇਘਾ ਪ੍ਰਵੀਨ ਖੋਬਰਾਗੜੇ ਨੇ “ਯੂਨੀਵਰਸਲ ਐਕਸਟਰਨਲ ਕੁਆਲਿਟੀ ਅਸੈੱਸਮੈਂਟ ਸਕੀਮ (ਈਕਿਊਏਐੱਸ) ਕਵਰੇਜ ਦੇ ਜ਼ਰੀਏ ਗੁਣਵੱਤਾ ਨੂੰ ਹੁਲਾਰਾ” ਵਿਸ਼ੇ ‘ਤੇ ਐੱਨਬੀਟੀਸੀ-
ਈਕਿਊਏਐੱਸ ਪ੍ਰੋਗਰਾਮ ਦੇ ਵਿਕਾਸ, ਵਿਜ਼ਨ-2030 ਅਤੇ ਰਾਸ਼ਟਰੀ ਵਿਸਤਾਰ ਰਣਨੀਤੀ ‘ਤੇ ਪ੍ਰਕਾਸ਼ ਪਾਇਆ। ਡਾ. ਅੰਸ਼ਿਕਾ ਨੇ “ਈਕਿਊਏਐੱਸ ਲਾਗੂਕਰਨ: ਨਮੂਨਾ ਡਿਸਪੈਚ ਤੋਂ ਪਹਿਲਾਂ ਯੋਜਨਾ ਅਤੇ ਤਿਆਰੀ” ਵਿਸ਼ੇ ‘ਤੇ ਨਮੂਨਾ ਤਿਆਰੀ, ਪ੍ਰਮਾਣਿਕਤਾ, ਲੌਜਿਸਟਿਕਸ ਅਤੇ ਤਾਲਮੇਲ ਨਾਲ ਸਬੰਧਿਤ ਮਹੱਤਵਪੂਰਨ ਪਹਿਲੂਆਂ ‘ਤੇ ਜਾਣਕਾਰੀ ਦਿੱਤੀ। ਡਾ. ਹਰਿਕਿਸ਼ਨ ਧਵਨ, ਪੀਜੀਆਈਐੱਮਈਆਰ, ਚੰਡੀਗੜ੍ਹ ਨੇ “ਖੂਨ ਅਤੇ ਖੂਨ ਉਤਪਾਦਾਂ ਦੇ ਤਰਕਸੰਗਤ ਉਪਯੋਗ ਹਿਤ ਰਾਸ਼ਟਰੀ ਟੂਲਕਿੱਟ – ਭਾਗ I: ਤਰਕਸੰਗਤ ਖੂਨ ਉਪਯੋਗ ਦੀ ਲਾਗੂਕਰਨ ਪ੍ਰਕਿਰਿਆ” ਵਿਸ਼ੇ ‘ਤੇ ਸਬੂਤ-ਅਧਾਰਿਤ ਬਲੱਡ ਟ੍ਰਾਂਸਫਿਊਜ਼ਨ, ਪੇਸ਼ੈਂਟ ਬਲੱਡ ਮੈਨੇਜਮੈਂਟ ਅਤੇ ਟ੍ਰਾਂਸਫਿਊਜ਼ਨ ਸੁਰੱਖਿਆ ‘ਤੇ ਵਖਿਆਨ ਦਿੱਤਾ।
ਇਸ ਦੇ ਬਾਅਦ ਵਰਕਸ਼ਾਪ ਵਿੱਚ ਡਾ. ਜੌਏ ਮੈਮਨ, ਸੀਐੱਮਸੀ ਵੇਲੋਰ ਦੁਆਰਾ “ਈਕਿਊਏਐੱਸ ਲਾਗੂਕਰਨ: ਪ੍ਰਦਰਸ਼ਨ ਮੁੱਲਾਂਕਣ ਅਤੇ ਫੀਡਬੈਕ” ਵਿਸ਼ੇ ‘ਤੇ ਪ੍ਰਦਰਸ਼ਨ ਵਿਸ਼ਲੇਸ਼ਣ, ਸੁਧਾਰਾਤਮਕ ਅਤੇ ਨਿਵਾਰਕ ਉਪਾਵਾਂ ਅਤੇ ਰਿਪੋਰਟਿੰਗ ਪ੍ਰਕਿਰਿਆ ‘ਤੇ ਚਰਚਾ ਕੀਤੀ। ਡਾ. ਮਧੁਰ ਗੁਪਤਾ, ਤਕਨੀਕੀ ਅਧਿਕਾਰੀ (ਫਾਰਮਾਸਿਊਟੀਕਲਸ), ਵਿਸ਼ਵ ਸਿਹਤ ਸੰਗਠਨ ਇੰਡੀਆ ਕੰਟਰੀ ਆਫ਼ਿਸ, ਨਵੀਂ ਦਿੱਲੀ ਨੇ “ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਗੁਣਵੱਤਾ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ‘ਤੇ ਆਲਮੀ ਦ੍ਰਿਸ਼ਟੀਕੋਣ” ਵਿਸ਼ੇ ‘ਤੇ ਆਲਮੀ ਬਿਹਤਰੀਨ ਪਿਰਤਾਂ ਅਤੇ ਗੁਣਵੱਤਾ ਪ੍ਰਬੰਧਨ ਪ੍ਰਣਾਲੀ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਦੀਪਾਂਕਰ ਬਰੂਆ, ਜੀਐੱਮਸੀਐੱਚ, ਗੁਵਾਹਾਟੀ ਨੇ “ਖੂਨ ਅਤੇ ਖੂਨ ਉਤਪਾਦਾਂ ਦੇ ਤਰਕਸੰਗਤ ਉਪਯੋਗ ਹਿਤ ਰਾਸ਼ਟਰੀ ਟੂਲਕਿੱਟ – ਭਾਗ II: ਸੁਸ਼ਾਸਨ, ਆਡਿਟ, ਨਿਗਰਾਨੀ ਅਤੇ ਗੁਣਵੱਤਾ ਸੁਧਾਰ” ਵਿਸ਼ੇ ‘ਤੇ ਹਸਪਤਾਲ ਟ੍ਰਾਂਸਫਿਊਜ਼ਨ ਕਮੇਟੀਆਂ,ਆਡਿਟ ਪ੍ਰਣਾਲੀ, ਨਿਗਰਾਨੀ ਤੰਤਰ ਅਤੇ ਗੁਣਵੱਤਾ ਸੁਧਾਰ ਦੀਆਂ ਰਣਨੀਤੀਆਂ ‘ਤੇ ਵਿਸਤ੍ਰਿਤ ਜਾਣਕਾਰੀ ਦਿੱਤੀ।
ਵਰਕਸ਼ਾਪ ਦਾ ਸਮਾਪਨ ਦੇਸ਼ ਭਰ ਵਿੱਚ ਬਲੱਡ ਟ੍ਰਾਂਸਫਿਊਜ਼ਨ ਸਰਵਿਸਿਜ਼ ਵਿੱਚ ਉਤਕ੍ਰਿਸ਼ਟਤਾ ਅਤੇ ਨਿਰੰਤਰ ਗੁਣਵੱਤਾ ਸੁਧਾਰ ਪ੍ਰਤੀ ਸਾਰੇ ਹਿਤਧਾਰਕਾਂ ਦੀ ਸਮੂਹਿਕ ਪ੍ਰਤੀਬੱਧਤਾ ਨਾਲ ਹੋਇਆ
